Mukh Mantri Tirth Darshan Yatra
ਵੈਸੇ ਤਾਂ ਸਾਡੇ ਦੇਸ਼ ਵਿੱਚ ਸੈਂਕੜੇ ਧਾਰਮਿਕ ਤੀਰਥ ਸਥਾਨ ਹਨ। ਹਿੰਦੂ, ਸਿੱਖ ਅਤੇ ਮੁਸਲਿਮ ਵੀਰ/ਭੈਣਾਂ ਦੇ ਆਪਣੇ ਆਪਣੇ ਅਕੀਦੇ ਵਾਲੇ ਸਥਾਨਾਂ ਦੀ ਆਪਣੀ ਆਪਣੀ ਅਹਿਮੀਅਤ ਹੈ। ਭਾਵੇਂ ਕੋਈ ਗਰੀਬ ਹੋਵੇ ਤੇ ਭਾਵੇਂ ਅਮੀਰ ਹਰੇਕ ਦੀ ਇਹ ਤਮੰਨਾ ਹੁੰਦੀ ਹੈ ਕਿ ਤੀਰਥ ਸਥਾਨ ਦੇ ਦਰਸ਼ਨ ਜ਼ਰੂਰ ਕੀਤੇ ਜਾਣ। ਖ਼ਾਸ ਕਰਕੇ ਬਜ਼ੁਰਗਾਂ ਦੀ ਇਹ ਜ਼ਿਆਦਾ ਤਮੰਨਾ ਹੁੰਦੀ ਹੈ।
ਵੀਰੋ! ਤੁਹਾਡੀ ਸਰਕਾਰ ਨੇ ਤੁਹਾਡੀਆਂ ਇਛਾਵਾਂ ਪੂਰੀਆਂ ਕਰਨ ਲਈ ਦਿਲ ਖੋਲ ਕੇ ਇਹ ਸਕੀਮ ਸ਼ੁਰੂ ਕੀਤੀ ਹੈ ''ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਸਕੀਮ।'' ਅਸੀਂ ਪਹਿਲ ਕਰਦਿਆਂ ਪੰਜਾਬ ਦੇ ਹਰੇਕ ਵਰਗ ਲਈ ਮੁਫ਼ਤ ਰੇਲ ਯਾਤਰਾ ਦਾ ਪ੍ਰਬੰਧ ਕੀਤਾ ਹੈ। ਜਿਸ ਵਿੱਚ ਤੁਸੀਂ ਸ੍ਰੀ ਹਜ਼ੂਰ ਸਾਹਿਬ, ਕਾਸ਼ੀ ਧਾਮ ਵਾਰਾਣਸੀ, ਮਾਤਾ ਵੈਸ਼ਣੋ ਦੇਵੀ ਅਤੇ ਅਜਮੇਰ ਸ਼ਰੀਫ਼ ਦੇ ਦਰਸ਼ਨ ਦੀਦਾਰ ਕਰ ਸਕੋਗੇ। ਹੁਣ ਤੱਕ 47 ਰੇਲ ਗੱਡੀਆਂ 'ਚ 50 ਹਜ਼ਾਰ ਸ਼ਰਧਾਲੂ ਦਰਸ਼ਨ ਕਰ ਚੁੱਕੇ ਹਨ |




No comments:
Post a Comment