High Cropping Intensity
ਇਸ ਵਿੱਚ ਕਿਸੇ ਨੂੰ ਕੋਈ ਸ਼ੰਕਾ ਨਹੀਂ ਕਿ ਪੰਜਾਬ ਆਪਣੇ ਉਗਾਏ ਅੰਨ ਨਾਲ ਪੂਰੇ ਭਾਰਤ ਦਾ ਢਿੱਡ ਭਰਦਾ ਹੈ। ਸਾਡੇ ਕਿਸਾਨਾਂ ਦੀ ਮਿਹਨਤ ਸਦਕਾ ਸਾਡਾ ਪੰਜਾਬ ਅੰਨ ਉਤਪਾਦਨ 'ਚ ਸਾਰੇ ਸੂਬਿਆਂ ਨਾਲੋਂ ਅੱਵਲ ਹੈ। ਅਜਿਹਾ ਤਾਂ ਸੰਭਵ ਹੋਇਆ ਕਿਉਂਕਿ ਸਾਡਾ ਕਿਸਾਨ 191 ਫ਼ੀਸਦੀ ਤੱਕ ਫ਼ਸਲ ਉਗਾਉਣ ਦਾ ਜਿਗਰਾ ਰੱਖਦਾ ਹੈ। ਸਾਡਾ ਕਿਸਾਨ ਖੇਤੀਬਾੜੀ ਦੇ ਨਾਲ ਸਹਾਇਕ ਧੰਦੇ ਅਪਣਾ ਕੇ ਕਾਮਯਾਬ ਹੀ ਨੀ ਹੋ ਰਿਹਾ ਸਗੋਂ ਇਹਨਾਂ ਕੰਮਾਂ ਕਰਕੇ ਉਹ ਮੁਲਕ ਭਰ ਵਿਚ ਅਪਣਾ ਤੇ ਅਪਣੇ ਪੰਜਾਬ ਦਾ ਨਾਂ ਵੀ ਉੱਚਾ ਕਰ ਰਿਹਾ ਹੈ। #PunjabOnTop #HighestCroppingIntensity



 

























