Sangat Darshan Program In Mehal Kalan
 ਪੰਜਾਬ ਦੇ ਲੋਕ ਇਸ ਗੱਲ ਨੂੰ ਸਮਝ ਚੁੱਕੇ ਹਨ ਕਿ ਅਕਾਲੀ-ਭਾਜਪਾ ਗਠਜੋੜ ਸਰਕਾਰ ਹੀ ਸੂਬੇ ਨੂੰ ਵਿਕਾਸ ਦੇ ਰਾਹ ਲਿਜਾਣ ਦੇ ਸਮਰੱਥ ਹੈ ਅਤੇ ਇਹਨਾਂ ਵਿਕਾਸ-ਪੱਖੀ ਨੀਤੀਆਂ ਕਰਕੇ ਹੀ ਉਹ ਦੁਬਾਰਾ ਗਠਜੋੜ ਸਰਕਾਰ ਨੂੰ ਚੁਣਨਗੇ। ਇਸ ਗੱਲ ਦਾ ਪ੍ਰਗਟਾਵਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਮਹਿਲਾ ਕਲਾ ਵਿਧਾਨ ਸਭਾ ਹਲਕੇ 'ਚ ਸੰਗਤ ਦਰਸ਼ਨ ਦੌਰਾਨ ਕੀਤਾ। ਮੁੱਖ ਮੰਤਰੀ ਨੇ ਵੱਖ-ਵੱਖ ਪਿੰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਉਹਨਾਂ ਦੇ ਫੌਰੀ ਹੱਲ ਲਈ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਦਿੱਤੇ। ਮੁੱਖ ਮੰਤਰੀ ਨੇ ਇਹ ਵੀ ਦੱਸਿਆ ਕਿ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਉਹ ਯਤਨਸ਼ੀਲ ਹਨ ਅਤੇ ਪੰਜਾਬ ਸਰਕਾਰ ਜਿਣਸਾਂ ਦੇ ਘੱਟੋ-ਘੱਟ ਭਾਅ ਨੂੰ ਮਿੱਥਣ ਲਈ ਕੇਂਦਰ ਸਰਕਾਰ 'ਤੇ ਲਗਾਤਾਰ ਦਬਾਅ ਬਣਾਏ ਹੋਏ ਹੈ। 

 

 
Punjab Chief Minister Mr. Parkash Singh Badal today interacted with people during Sangat Darshan program in Mehal Kalan assembly segment. He said that the wise people of Punjab would choose SAD-BJP alliance owing to its pro-people and growth oriented policies. He also talked about how he had been regularly pleading for making all out efforts to make agriculture a profitable venture as all the powers regarding fixing the prices of crop and agriculture inputs were vested with the union government.